ਸੰਗੀਤ ਸਿਰਫ ਮਨੋਰੰਜਨ ਦਾ ਹੀ ਸਾਧਨ ਨਹੀਂ ਹੈ ਸਗੋਂ ਇਹ ਮਾਨਸਿਕ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਇਕ ਖੋਜ ਮੁਤਾਬਕ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਸੰਗੀਤ ਦਾ ਟੈਸਟ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ। ਇਸ ਨਾਲ ਉਨ੍ਹਾਂ 'ਚ ਨਾ ਸਿਰਫ ਸੰਗੀਤ ਦੇ ਪ੍ਰਤੀ ਹਾਂ-ਪੱਖੀ ਸੋਚ ਦਾ ਵਿਕਾਸ ਹੁੰਦਾ ਹੈ ਸਗੋਂ ਸਿੱਖਣ ਦੀ ਸਮੱਰਥਾ ਵੀ ਬਹੁਤ ਹੁੰਦੀ ਹੈ। ਯੂਨੀਵਰਸਿਟੀ ਇੰਸਟੀਚਿਊਟ ਫਾਰ ਲਰਨਿੰਗ ਐਂਡ ਬ੍ਰੇਨ ਸਾਇੰਸੇਸ ਦੀ ਮੁੱਖ ਲੇਖਿਕਾ ਕ੍ਰਿਸਟੀਨਾ ਝਾਓ ਮੁਤਾਬਕ ਆਪਣੇ ਆਪ 'ਚ ਇਹ ਪਹਿਲਾਂ ਅਜਿਹਾ ਅਧਿਐਨ ਹੈ ਜੋ ਦੱਸਦਾ ਹੈ ਕਿ ਭਾਸ਼ਾ ਤੋਂ ਇਲਾਵਾ ਹੋਰ ਆਵਾਜ਼ ਪ੍ਰੋਸੈਸਿੰਗ ਵੀ ਬੱਚਿਆਂ ਦੀ ਬੋਲਚਾਲ ਕ੍ਰਿਰਿਆਤੰਤਰ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਝਾਓ ਮੁਤਾਬਕ ਅਸੀਂ ਜਾਣਦੇ ਹਾਂ ਕਿ ਬੱਚੇ ਤਜ਼ਰਬਿਆਂ ਦੀ ਵੇਰਵਾ ਲੜੀ ਨੂੰ ਤੇਜ਼ੀ ਨਾਲ ਸਿਖਦੇ ਹਨ। ਅਜਿਹੇ 'ਚ ਸੰਗੀਤ ਵੀ ਇਕ ਮਹੱਤਵਪੂਰਨ ਅਨੁਭਵ ਹੈ, ਜੋ ਬੱਚਿਆਂ ਦੇ ਦਿਮਾਗ ਵਿਕਾਸ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਖੋਜ ਲਈ ਖੋਜਰਥੀਆਂ ਨੇ 39 ਬੱਚਿਆਂ ਦਾ ਮੁਲਾਂਕਣ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਨਾਲ 12 ਤੋਂ 15 ਮਿੰਟ ਦੇ ਸੰਗੀਤ ਦਾ ਤਜ਼ਰਬਾ ਕਰਵਾ ਸੀ।
ਇੰਝ ਤਿਆਰ ਕਰੋ ਅਫਗਾਨੀ ਕਬਾਬ
NEXT STORY